ਖ਼ਾਲਿਸਤਾਨੀ ਆਗੂ ਭਾੲੀ ਨਰਾੲਿਣ ਸਿੰਘ ਚੌੜਾ ਅੰਮ੍ਰਿਤਸਰ ਜੇਲ੍ਹ ‘ਚੋਂ ਰਿਹਾਅ। ਭਾਈ ਚੌੜਾ ਨੇ ਪੰਥ ਲਈ ਕੀ ਕੀਤਾ —?

ਖ਼ਾਲਿਸਤਾਨੀ ਆਗੂ ਭਾੲੀ ਨਰਾੲਿਣ ਸਿੰਘ ਚੌੜਾ ਅੰਮ੍ਰਿਤਸਰ ਜੇਲ੍ਹ ‘ਚੋਂ ਰਿਹਾਅ। (ਫੇਸਬੁਕ ਵਾਲੇ ਸਾਰੇ ਵੀਰ ਭਾਈ ਸਾਹਿਬ ਦੀ ਸਾਰੀ ਪੰਥਕ ਘਾਲਣਾ ਚੇਤੇ ਕਰ ਲੈਣ ਤਾਂਕਿ ਉਨਾਂ ਨੂੰ ਜਵਾਬ ਦੇਣਾ ਸੌਖਾ ਹੋ ਜਾਵੇ ਜਿਹੜੇ ਕੱਲ੍ਹ-ਕਲਾਂ ਨੂੰ ਪੁਛ ਸਕਦੇ ਨੇ ਕਿ ਤੁਸੀਂ ਪੰਥ ਲਈ ਕੀਤਾ ਹੀ ਕੀ ਹੈ?)…………………..ਪੰਥ ਲੲੀ ਖ਼ੁਸ਼ਖਬਰੀ ਕੌਮ ਦੇ ਰੌਸ਼ਨ ਦਿਮਾਗ, ਵਿਦਵਾਨ,ਪ੍ਰਚਾਰਕ, ਗੁਰੀਲਾ ਯੁੱਧ ਨੀਤੀ ਦੇ ਮਾਹਰ ਜੁਝਾਰੂ ਭਾੲੀ ਨਰਾੲਿਣ ਸਿੰਘ ਚੌੜਾ ਜ਼ਮਾਨਤ ‘ਤੇ ਰਿਹਾਅ । ਭਾੲੀ ਨਰਾੲਿਣ ਸਿੰਘ ਚੌੜਾ ਦਾ ਨਾਮ ਕਿਸੇ ਜਾਣਕਾਰੀ ਦਾ ਮਹੁਥਾਜ਼ ਨਹੀਂ । ਭਾੲੀ ਸਾਹਿਬ ਦੀ ਵਿਦਿਅਕ ਯੋਗਤਾ ਅੈਮ.ੲੇ ਪੋਲੀਟੀਕਲ ਸਾੲਿੰਸ ਅਤੇ ਅੈਮ.ੲੇ ਪੰਜਾਬੀ (ਪੰਜਾਬੀ ਯੂਨੀਵਰਸਟੀ ਪਟਿਅਾਲਾ)ਗੁਰਮਤਿ ਵਿਦਿਅਾ : ਗਿਅਾਨੀ(ਪੰਜਾਬ ਯੂਨੀਵਰਸਟੀ) ਹੈ । ਭਾੲੀ ਨਰਾੲਿਣ ਸਿੰਘ ੲਿੱਕ ਸ਼ਰਧਾਵਾਨ ਸਿੱਖ ਅਤੇ ੳੁੱਚੇ ਸੁੱਚੇ ਜੀਵਨ ਵਾਲੀ ਸਖ਼ਸ਼ੀਅਤ ਹਨ । ੲਿੱਕ ਅਜਿਹੇ ਬੁਲਾਰੇ ਹਨ ਜੋ ਅਾਪਣੀਅਾਂ ਠੋਸ ਅਤੇ ਸੱਚੀਅਾਂ ਦਲੀਲਾਂ ਨਾਲ ਹਰ ੲਿੱਕ ਨੂੰ ਨਿਰ- ੳੁੱਤਰ ਕਰ ਦਿੰਦੇ ਹਨ । 1984 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵਿੱਚ ਬਤੌਰ ਧਰਮ ਪ੍ਰਚਾਰਕ ਵਜੋਂ ਵਿਚਰੇ। ਭਾੲੀ ਸਾਹਬ ੲਿੱਕ ਚੰਗੇ ਕਥਾਵਾਚਕ ਵੀ ਹਨ, ਜਿਨ੍ਹਾਂ ਨੇ ਗੁਰਬਾਣੀ ਅਰਥਾਂ ਦਾ ਬਾਰੀਕੀ ਨਾਲ ਅਧਿਅੈਨ ਕੀਤਾ ਅਤੇ ਸੁਨਹਿਰੇ ਖਾੜਕੂ ਦੌਰ ਦੌਰਾਨ ਰੂਪੋਸ਼ ਹੋ ਪਾਕਿਸਤਾਨ ਵਿੱਚ ਗੁਰਬਾਣੀ ਦੀ ਕਥਾ ਕੀਤੀ । ਕੌਮ ਦੇ ਨਾਮਵਰ ਸਕਾਲਰ ਵੀ ਭਾੲੀ ਨਰਾੲਿਣ ਸਿੰਘ ਚੌੜਾ ਦੀ ਸਖ਼ਸ਼ੀਅਤ ਦੀ ਸਲਾਹਨਾ ਅਾਮ ਹੀ ਕਰਦੇ ਹਨ । ਪੰਥਕ ਲੇਖਕ ,ਕਵੀ ,ਨਾਟਕਕਾਰ, ਨਾਵਲਕਾਰ, ਪ੍ਰਚਾਰਕ, ਕਥਾਵਾਚਕ: ਭਾੲੀ ਨਰਾੲਿਣ ਸਿੰਘ ਚੌੜਾ ੲਿਹਨਾਂ ਸਾਰੇ ਹੀ ਗੁਣਾ ਦਾ ਖ਼ਜ਼ਾਨਾ ਹੈ ਜਿਨ੍ਹਾਂ ਦੀਅਾਂ ਕਿਤਾਬਾਂ ‘ਗੁਰੀਲਾ ਯੁੱਧ’ (ਹਥਿਅਾਰ ਚਲਾੳੁਣ ਦੀ ਟਰੇਨਿੰਗ ਅਤੇ ਗੁਰੀਲਾ ਯੁੱਧ ਨੀਤੀ ਬਾਰੇ ) ‘ਖ਼ਾਲਿਸਤਾਨ ਦਾ ਸੰਘਰਸ਼’, ਸ਼ਹਾਦਤ ਦਾ ਸੱਚ’ ,’ਵਹਿੰਦੇ ਹੰਝੂ’ ਅਾਦਿ ਪਾਕਿਸਤਾਨ ਵਿੱਚ ਛਪ ਚੁੱਕੀਅਾਂ ਹਨ। ਹਿੰਦੁਸਤਾਨ ਵਿੱਚ ‘ਸਿੰਘ ਗਰਜ’, ‘ਪੰਥਕ ਦਸਤਾਵੇਜ਼’, ‘ਖਾਲਿਸਤਾਨ ਦਾ ਪੈਂਡਾ’, ‘ਪੰਥਕ ਮਸਲੇ’, ਪਾਂਧੀ, ‘ਲਲਕਾਰ’, ‘ਤਾਂਡਵ ਨਾਚ’, ‘ਬਾਰ ਪਰਾੲੇ ਬੈਸਣਾ’, ਅਾਦਿ ਹੋਰ ਅਨੇਕਾਂ ਕਿਤਾਬਾਂ ਕੌਮ ਦੀ ਝੋਲ਼ੀ ਪੲੀਅਾਂ ਹਨ । ਹਾਲ ਹੀ ਵਿੱਚ ਕਾਨੂੰਨ ਦੀਅਾਂ ਬਾਰੀਕੀਅਾਂ ਨਾਲ ਸਬੰਧਤ ‘unlawful activities’ ਅਧਾਰਤ ਕਿਤਾਬ ਮਾਰਕਿਟ ਵਿੱਚ ਅਾ ਚੁੱਕੀ ਹੈ, ਜਿਸ ਕਿਤਾਬ ਦਾ ਫਾੲਿਦਾ ਖਾੜਕੂ ਧਿਰਾ ਨਾਲ ਸਬੰਧਤ ਵਕੀਲਾਂ ਨੂੰ ਹੋ ਰਿਹਾ ਹੈ। ਕੁਰਬਾਨੀ ਅਤੇ ਸੰਘਰਸ਼ : ਭਾੲੀ ਨਰਾੲਿਣ ਸਿੰਘ ਚੌੜਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਅਾਂ ਦੇ ਸਮੇਂ ਤੋਂ ਵੀ ਕੁਝ ਚਿਰ ਪਹਿਲਾਂ ਸਿੱਖ ਸੰਘਰਸ਼ ਨਾਲ ਜੁੜੇ । ਸੰਤਾਂ ਦੇ ਸਮੇਂ ਅਕਾਲ ਫੈਡਰੇਸ਼ਨ ਨਾਮ ਦੀ ਖਾੜਕੂ ਜਥੇਬੰਦੀ ਤਿਅਾਰ ਕੀਤੀ । ਕੌਮ ਨੂੰ ਅਾਪਣਾ ਘਰ ਦਵਾੳੁਣ ਲੲੀ ਹਥਿਅਾਰ ਬੰਦ ਸੰਘਰਸ਼ ਦੀ ਸ਼ੁਰੂਅਾਤ ਕੀਤੀ । ਖਾੜਕੂ ਸਫ਼ਾਂ ਵਿੱਚ ਮਸ਼ਹੂਰ ਖਾੜਕੂ ਕਰਕੇ ਜਾਣਿਅਾਂ ਜਾਂਦਾ ‘ਸ਼ਮਸ਼ੇਰ ਸਿੰਘ’ ਨਾਮ ਅਸਲ ਵਿੱਚ ਨਰਾੲਿਣ ਸਿੰਘ ਚੌੜਾ ਦਾ ਹੀ ਸੀ, ਜੋ ਲੋਕ ਅਖ਼ਬਾਰਾਂ ਵਿੱਚ ਅਕਸਰ ਪੜ੍ਹਦੇ ਰਹੇ ਹਨ। ਭਾੲੀ ਸਾਹਬ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋੲੇ ਹਮਲੇ ਤੋਂ ਬਾਅਦ ਅਗਲੀ ਰਣ ਨੀਤੀ ਲੲੀ ਪਾਕਿਸਤਾਨ ਗੲੇ, ੳੁਥੋਂ ਹਥਿਅਾਰ-ਬੰਦ ਸੰਘਰਸ਼ ਨੂੰ ਜਾਰੀ ਰੱਖਿਅਾ ਅਨੇਕਾਂ ਸਾਥੀਅਾਂ ਨੇ ਸ਼ਹੀਦੀ ਦਾ ਜਾਮ ਪੀਤਾ । ਭਾੲੀ ਜਗਤਾਰ ਸਿੰਘ ਹਵਾਰਾ, ਭਾੲੀ ਤਾਰਾ, ਅਤੇ ਭਾੲੀ ਭਿੳੁਰਾ ਨੂੰ ਬੁੜੈਲ ਜੇਲ੍ਹ ‘ਚੋਂ ਸਰੁੰਗ ਪੁੱਟ ਕੇ ਭਜਾੳੁਣ ਲੲੀ ਸਰਕਾਰਾਂ ਵੱਲੋਂ ਭਾੲੀ ਨਰਾੲਿਣ ਸਿੰਘ ਚੌੜਾ ਨੂੰ ਹੀ ਮਾਸਟਰ ਮਾਂੲੀਡ ਮੰਨਿਅਾਂ ਜਾਂਦਾ ਹੈ । ੲਿਸ ਕੇਸ ਵਿੱਚ ੳੁਹਨਾਂ ਦੀ ਗ੍ਰਿਫ਼ਤਾਰੀ ਵੀ ਹੋੲੀ ਅਤੇ ਲੰਬਾ ਸਮਾਂ ਜੇਲ੍ਹ ਵੀ ਕੱਟੀ । ਖਾੜਕੂ ਸਫ਼ਾਂ ਵਿੱਚ ਵਿਚਰਦਿਅਾਂ ਹੋਰ ਬਹੁਤ ਸਾਰੇ ਵੱਡੇ ਕਾਰਨਾਮੇ ਹਨ ਜਿਨ੍ਹਾਂ ਵਿੱਚ ਭਾੲੀ ਸਾਹਿਬ ਦੀ ਸ਼ਮੂਲੀਅਤ ਪਾੲੀ ਜਾਂਦੀ ਰਹੀ ਹੈ। ਪਹਿਲੀ ਜੇਲ੍ਹ ਯਾਤਰਾ ਪਾਕਿਸਤਾਨ ਤੋਂ ਅਾੳੁਣ ੳੁਪਰੰਤ 1995 ਨੂੰ ,’ਟਾਂਡਾ ਅੈਕਟ’ ਦੇ ਅਧੀਨ ਕੲੀ ਕੇਸ ਪੲੇ ,ਅੰਮ੍ਰਿਤਸਰ, ਨਾਭਾ, ਅਤੇ ਜਲੰਧਰ ਦੀਅਾਂ ਸਕਿੳੁਰਟੀ ਜੇਲ੍ਹਾਂ ਵਿੱਚ ਰਹੇ । ਦੂਜੀ ਵਾਰ ‘ਬੁੜੈਲ ਜੇਲ੍ਹ ਬ੍ਰੇਕ’ ਕੇਸ ਵਿੱਚ ਮੁਲਕ ਵਿੱਚ ਜੰਗ ਛੇੜਨ ਜਿਹੇ ਕੇਸਾਂ ਵਿੱਚ ਜੇਲ੍ਹ ਵਿੱਚ ਰਹੇ । 2010 ਵਿੱਚ ਫਿਰ ੲਿੱਕ ਵਾਰ ਭਾੲੀ ਨਰਾੲਿਣ ਸਿੰਘ ਨੂੰ ਰੂਪੋਸ਼ ਹੋਣਾ ਪਿਅਾ ਜਿਸ ਦੌਰਾਨ ਪੰਜਾਬ ਪੁਲਿਸ ਵੱਲੋਂ ਭਾੲੀ ਨਰਾੲਿਣ ਸਿੰਘ ਦੀ ੲਿਤਲਾਹ ਦੇਣ ਵਾਲੇ ਨੂੰ 15 ਲੱਖ ਰੁਪੲੇ ੲਿਨਾਮ ਦੇਣ ਦਾ ਅੈਲਾਨ ਘੋਸ਼ਿਤ ਕੀਤਾ । ਦੋ ਸਾਲ ਰੁਪੋਸ਼ ਰਹਿਣ ਤੋਂ ਬਾਅਦ ਕਿਸੇ ਪੰਥਕ ਮਖੌਟੇ ਅੰਦਰ ਛੁਪੇ ਟਾੳੂਟ ਨੇ ਭਾੲੀ ਨਰਾੲਿਣ ਸਿੰਘ ਚੌੜਾ ਨੂੰ ਧੋਖੇ ਨਾਲ ਪੁਲਸ ਕੋਲ ਫੜਾ ਦਿੱਤਾ । ਭਾੲੀ ਸਾਹਿਬ ੲਿਸ ਸਮੇਂ ਅੰਮ੍ਰਿਤਸਰ, ਤਰਨਤਾਰਨ, ਰੋਪੜ ਅਦਾਲਤ ਤੋਂ ਦੇਸ਼ ਧ੍ਰੋਹ, ਅਸਲਾ , ਬਾਰੂਦ ਜਿਹੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ‘ਚੋਂ ਜ਼ਮਾਨਤ ਹੋਣ ‘ਤੇ ਅੱਜ ਰਿਹਾੲੀ ਹੋੲੀ ਹੈ । ਭਾੲੀ ਨਰਾੲਿਣ ਸਿੰਘ ਬਾਰੇ ਲੋਕ ਅਕਸਰ ਅਾਖਦੇ ਹਨ ਕਿ ੲਿਹ ਸਖ਼ਸ਼ ਨਾ ਵਿਕਣ ਵਾਲਾ, ਨਾ ਝੁਕਣ ਵਾਲਾ , ਨਾ ਰੁਕਣ ਵਾਲਾ ਹੈ । ਭਾੲੀ ਸਾਹਬ ਦੀ ਸਖ਼ਸ਼ੀਅਤ ਕੌਮ ਵਿੱਚ ਅਜਿਹੀ ਹੈ ਜਿਸ ੳੁੱਪਰ ਕੋੲੀ ਕਿਸੇ ਪ੍ਰਕਾਰ ਦੀ ੳੁਂਗਲ ਨਹੀਂ ਚੁੱਕ ਸਕਦਾ । ਅਜਿਹੀ ਸਖ਼ਸ਼ੀਅਤ ਦੀ ਅਾਮਦ ‘ਤੇ ਪੰਥ ਜੀ ਅਾੲਿਅਾਂ ਅਾਖਦਾ ਹੈ । ਸਰਬਜੀਤ ਸਿੰਘ ਘੁਮਾਣ ਤੋ (ਕਾਪੀ)

: ਸਕੂਲ ਚ 4 ਸਾਲਾਂ ਦੇ ਬੱਚੇ ਨਾਲ ਬਦਫੈਲੀ — ?             : ਅੱਧਾ ਘੰਟਾ ਥਾਣੇ ਅੱਗੇ ਧਰਨਾ ਲਾਕੇ ਕਿਸਾਨ ਯੂਨੀਅਨ ਨੇ ਚੁੱਪ ਵੱਟੀ -?     : ਕੌਣ ਦਿਵਾਏਗਾ ਮਸੂਮ ਨੂੰ ਇਨਸਾਫ਼ ਜਦੋ ਆਗੂ ਵਿਕ ਗਏ —?

ਠਰਕੀ ਬਾਬੇ ਨੂੰ ਫੇਸਬੁੱਕ ਤੇ ਗੋਰੀ ਮੇਮ ਨਾਲ ਪਿਆਰ ਮਹਿੰਗਾ ਪਿਆ —?       ਗੋਰੀ ਨੇ ਲਾਇਆ ਲੱਖਾਂ ਰੁਪਏ ਦਾ ਚੂਨਾ —?

ਪੰਜਾਬ ਚ “ਜਾਤਪਾਤ” ਦੀ ਸਿਆਸਤ ਕਰਨ ਤੇ ਬੇਨਕਾਬ ਹੋਈ ਆਪ — । ਦਲਜੀਤ ਸਿੰਘ ਸਿਧਾਣਾ ( ਰਾਮਪੁਰਾ ਫੂਲ) ਬੀਤੇ ਦਿਨੀ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵੱਲੋ ਪੰਜਾਬ ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਬਦਲਣ ਦੇ ਭਖਵੇਂ ਮਸਲੇ ਨੇ ਪੰਜਾਬ ਦੀਆਂ ਸਾਂਤ ਲਹਿਰਾ ਚ ਤਰੰਗਾ ਛੇੜ ਦਿੱਤੀਆਂ ਹਨ।ਇਸ ਸਮੇਂ ਪੰਜਾਬ ਚ ਆਪ ਪਾਰਟੀ ਹੇਠਾਂ ਤੋ ਉੱਪਰ ਤੱਕ ਦੋ ਧੜਿਆਂ ਚ ਚੀਰੀ ਗਈ ਆਪ ਦਾ ਇੱਕ ਤਬਕਾ ਸੁਖਪਾਲ ਸਿੰਘ ਖਹਿਰਾ ਦੀ ਪਿੱਠ ਤੇ ਆ ਗਿਆ ਦੂਸਰਾ ਹਾਈਕਮਾਂਡ ਦੀ ਬੁੱਕਲ ਚ ਬੈਠ ਗਿਆ। ਆਪ ਚ ਵਧਦੀ ਦੌਫਾੜ ਨੂੰ ਵੇਖਦਿਆਂ ਤੇ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਤੋ ਅਹੁੱਦੇ ਤੋ ਲਾਹੁਣ ਦਾ ਦਿੱਤਾ ਤਰਕ ਵੀ ਪੰਜਾਬ ਵਾਸੀਆ ਦੇ ਗਲੇ ਨਹੀ ਉਤਰ ਰਿਹਾ। ਆਪ ਹਾਈਕਮਾਂਡ ਦਾ ਕਹਿਣਾ ਕਿ ਪੰਜਾਬ ਚ ਦਲਿਤ ਵਰਗ ਨੂੰ ਉੱਚਾ ਚੁੱਕਣ ਲਈ ਵਿਰੋਧੀ ਧਿਰ ਦਾ ਨੇਤਾ ਹਰਪਾਲ ਸਿੰਘ ਚੀਮਾ ਜੋ ਦਲਿਤ ਨੂੰ ਲਾਇਆ ਤੇ ਉਹਨਾਂ ਕਿਹਾ ਕਿ ਆਪ ਦੱਬੇ ਕੁਚਲੇ ਲੋਕਾਂ ਦੀ ਪਾਰਟੀ ਹੈ। ਦੂਸਰੇ ਪਾਸੇ ਦਿੱੱਲੀ ਦੀ ਹਾਈਕਮਾਂਡ ਚ ਸਾਰੇ ਦੇ ਸਾਰੇ ਸੀਨੀਅਰ ਆਗੂ ਉੱਚੀਆਂ ਜਾਤਾਂ ਠਾਕੁਰ, ਬ੍ਰਹਾਮਣ ਤੇ ਬਾਣੀਆਂ ਆਦਿ ਹਨ। ਇੰਨਾ ਹੀ ਨਹੀ ਸਮੁੱਚੇ ਭਾਰਤ ਚ ਪੰਜਾਬ ਇੱਕੋ ਇੱਕ ਅਜਿਹਾ ਸੂਬਾ ਜਿਸ ਨੇ ਜਾਤੀ ਵਾਦ ਕਰਨ ਲਈ ਪੂਰੀ ਸਿੱਖ ਕੌਮ ਪਿਛਲੇ ਪੰਜ ਸੌ ਸਾਲਾ ਤੋ ਜੱਦੋ ਜਹਿਦ ਕਰ ਰਿਹਾ ਸੰਨ 1699 ਈਸਵੀ ਚ ਖਾਲਸੇ ਦੀ ਸਾਜਨਾ ਵੀ ਭਾਰਤ ਚੋ ਜਾਤੀ ਵਾਦ ਦਾ ਖਾਤਮਾ ਕਰਨ ਲਈ ਕੀਤੀ ਗਈ ਸੀ। ਕਿੰਨੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਸ ਸੂਬੇ ਚ ਸਭ ਤੋ ਘੱਟ ਜਾਤ ਪਾਤ ਦਾ ਭੇਦਭਾਵ ਕੀਤਾ ਜਾ ਰਿਹਾ ਆਪ ਪਾਰਟੀ ਉਸੇ ਸੂਬੇ ਚ ਜਾਤ ਪਾਤ ਦਾ ਪੱਤਾ ਖੇਡਣ ਦੀ ਨਾਕਾਮ ਕੋਸਿਸ ਕਰ ਰਹੀ ਹੈ। ਇੰਨਾ ਹੀ ਨਹੀ ਆਪ ਪਾਰਟੀ ਦੇ ਉਕਤ ਫੈਸਲੇ ਨੇ ਆਮ ਆਦਮੀ ਪਾਰਟੀ ਨੂੰ ਵੀ ਉਸੇ ਲਾਇਨ ਚ ਖੜਾ ਕਰ ਦਿੱਤਾ ਜਿਸ ਲਾਇਨ ਚ ਭਾਜਪਾ, ਬਹੁਜਨ, ਅਕਾਲੀ ਦਲ ਤੇ ਕਾਂਗਰਸ ਵਰਗੀਆਂ ਫਿਰਕੂ ਪਾਰਟੀਆਂ ਖੜੀਆ ਹਨ। ਪੰਜਾਬ ਦੇ ਲੋਕਾਂ ਨੇ ਆਪ ਨੂੰ ਹਮਾਇਤ ਇਸ ਲਈ ਦਿੱਤੀ ਸੀ ਕਿ ਉਸ ਦਾ ਚਿਹਰਾ ਫਿਰਕੂ ਵਾਦ ,ਜਾਤਪਾਤ ਤੋ ਨਿਰਲੇਪ ਸੀ। ਪਰਤੂੰ ਉਕਤ ਫੈਸਲੇ ਨੇ ਜਿਥੇ ਆਪ ਨੇ ਆਪਣੇ ਮੂੰਹ ਤੇ ਜਾਤੀਵਾਦ ਦੀ ਕਾਲਖ ਪੋਚ ਲਈ ਉੱਥੇ ਉਸ ਨੇ ਆਪਣਾ ਅਸਲੀ ਚਹਿਰਾ ਬੇਨਕਾਬ ਕਰਕੇ ਪੰਜਾਬ ਚ ਆਪਣੀ ਸਿਆਸੀ ਆਤਮ ਹੱਤਿਆ ਕਰਨ ਦਾ ਮੁੱਢ ਬੰਨ ਲਿਆ। ਆਉਣ ਵਾਲੇ ਦਿਨਾਂ ਚ ਆਪ ਪਾਰਟੀ ਚ ਬਹੁਤ ਸਾਰੇ ਭੁਚਾਲ ਆਉਣ ਵਾਲੇ ਹਨ ਇਹਨਾ ਦਿਨਾਂ ਚ ਵਫਾਦਾਰੀਆ ,ਇਮਾਨਦਾਰੀਆ ਤੇ ਹੋਰ ਬਹੁਤ ਕੁੱਝ ਦਾਅ ਤੇ ਲੱਗੇਗਾ। ਪਰਤੂੰ ਪੰਜਾਬ ਦੇ ਇਤਿਹਾਸ ਚ ਆਪ ਪਾਰਟੀ ਵੱਲੋ ਲਿਆ ਗਿਆ ਜਾਤੀਵਾਦੀ ਫੈਸਲਾ ਆਪ ਪਾਰਟੀ ਦੀ ਇਤਿਹਾਸਕ ਤੇ ਵੱਡੀ ਗਲਤੀ ਚ ਆਪਣਾ ਨਾਮ ਦਰਜ਼ ਕਰਵਾ ਜਾਵੇਗਾ। ਹਾਲਾਕਿ ਸੁਖਪਾਲ ਸਿੰਘ ਖਹਿਰਾ ਵੱਲੋ 2 ਅਗਸਤ ਨੂੰ ਬਠਿੰਡਾ ਵਿਖੇ ਸਕਤੀ ਪ੍ਰਦਰਸ਼ਨ ਕੀਤਾ ਜਾਣਾ ਹੈ ਪਰਤੂੰ ਹੁਣ ਆਪ ਹਾਈਕਮਾਂਡ ਦੀ ਹਾਲਤ ਸੱਪ ਦੇ ਮੂੰਹ ਕੋਹੜ ਕਿਰਲੀ ਵਾਲੀ ਹੋ ਗਈ ਹੈ। ਹੁਣ ਉਹ ਚਹੁੰਦਿਆ ਹੋਇਆ ਵੀ ਆਪਣੇ ਫੈਸਲੇ ਨੂੰ ਬਦਲ ਨਹੀ ਸਕਦੀ ਤੇ ਸੁਖਪਾਲ ਸਿੰਘ ਖਹਿਰਾ ਇਸੇ ਪਾਰਟੀ ਚ ਰਹਿ ਕੇ ਆਪਣਾ ਸਿਆਸੀ ਆਤਮਘਾਤ ਨਹੀ ਕਰ ਸਕਦਾ ਉਹ ਪੰਜਾਬ ਦੀਆਂ ਮੂਹਰਲੀਆ ਸਫਾਂ ਦਾ ਆਗੂ ਹੈ। ਜਿਸ ਨੂੰ ਪੰਜਾਬ ਦੇ ਗੈਰਤਮੰਦ ਤੇ ਸੂਝਵਾਨ ਲੋਕ ਪਸੰਦ ਕਰਦੇ ਹਨ।

ਸੋਸ਼ਿਲ ਮੀਡੀਆ ਉਪਰ ਸਿੱਖ ਤੇ ਸਿਖਾ ਖਿਲਾਫ ਚੱਲ ਰਹੀ ਕੋਝੀ ਮੁਹਿੰਮ ਦੇ ਜੋਰਦਾਰ ਹੱਲੇ ਮੂਹਰੇ ਪਹਾੜ ਬਣਕੇ ਖੜ੍ਹਨ ਵਾਲੇ ਸਾਰੇ ਵੀਰਾਂ ਤੇ ਜਦੋ ਧਿਆਨ ਮਾਰਦੇ ਹਾਂ ਤਾਂ ਸਾਫ ਦਿਸਦਾ ਹੈ, ਕਿ ਉਹ ਓਨੇ ਜੋਗੇ ਹੈ ਨਹੀ ,ਜਿੰਨੀ ਵੱਡੀ ਸੇਵਾ ਉਹ ਕਰ ਰਹੇ ਹਨ।ਸਿੱਖੀ ਦੇ ਵੈਰੀਆਂ ਨਾਲ ਟੱਕਰ ਲੈਣ ਵਾਲਿਆਂ ਇੰਨਾਂ ਵੀਰਾਂ ਵਿਚ ਹਜਾਰਾਂ ਕਮੀਆਂ,ਔਗੁਣ ਹੋਣਗੇ ਪਰ ਆਪਣੇ ਧਰਮ ਉਪਰ ਹਮਲਾ ਬਰਦਾਸ਼ਤ ਨਹੀ ਕਰ ਸਕੇ ਤੇ ਵਾਹਿਗੁਰੂ ਦਾ ਓਟ-ਆਸਰਾ ਲੈਕੇ ਮੈਦਾਨ ਵਿਚ ਡਟ ਗਏ।ਫੇਰ ਓਸ ਸਤਿਗੁਰੂ ਨੇ ਖੁਦ ਈ ਥਾਪੜੇ ਬਖਸ਼ੇ,ਖੁਦ ਈ ਗੱਲਾਂ ਸੁਝੀਆਂ।ਚਿੜੀਆਂ ਨੇ ਬਾਜ਼ ਢਾਹ ਹੀ ਲਏ ਨੇ।ਵਾਰ-ਵਾਰ ਇਹ ਕਮੀ ਰੜਕੀ ਕਿ ਉਹ ਕਿਉਂ ਨਹੀ ਬੋਲਦੇ ਜਿਹੜੇ ਬੋਲਣੇ ਸਭ ਤੋਂ ਜਰੂਰੀ ਸਨ। ਮਹਿਸੂਸ ਹੋ ਰਿਹਾ ਹੈ ਕਿ ਜਿਹੜੇ ਲੋਕ ਸਿਖ ਧਰਮ ਦੇ ਥੰਮ,ਅਲਮਬਰਦਾਰ,ਮੋਢੀ,ਰਾਖੇ ਤੇ ਹੋਰ ਪਤਾ ਨਹੀ ਕੀ-ਕੀ ਕਹਾਂਉਂਦੇ ਨੇ,ਉਹਨਾਂ ਨੇ ਜਦ ਬਣਦੀ ਜਿੰਮੇਵਾਰੀ ਨਹੀ ਸਮਝੀ ਤਾਂ ਹੁਣ ਸਾਡੇ ਵਰਗਿਆ ਕਮਲਿਆਂ-ਰਮਲਿਆਂ ਤੋਂ ਸਤਿਗੁਰੂ ਸੇਵਾ ਲੈ ਰਹੇ ਹਨ।ਪਰ ਓਹ ਆਉਣਗੇ ਜਰੂਰ।ਉਦੋਂ ਕਹਾਂਗੇ, “ਤੁਮਹੇਂ ਤੋ ਮਹਿਫਿਲ ਮੇਂ ਸਭਸੇ ਪਹਿਲੇ ਆਨਾ ਚਾਹੀਏ ਥਾ,ਲੋਗ ਕਿਆ ਕਹੇਂਗੇ,ਸ਼ਮਾ ਪਰਵਾਨੇ ਕੇ ਬਾਦ ਆਈ” -ਸਰਬਜੀਤ ਸਿੰਘ ਘੁਮਾਣ

ਟਰੱਕ ਅਪਰੇਟਰਾਂ ਦੀ ਦੇਸ ਵਿਆਪੀ ਅਣਮਿੱਥੇ ਸਮੇਂ ਲਈ ਕੀਤੀ ਹੜਤਾਲ ਨੂੰ ਤੋੜਨ ਲਈ ਕੇਂਦਰ ਸਰਕਾਰ ਸਖਤੀ ਦੇ ਰੌਅ ਚ ਕੇਦਰ ਨੇ ਸੋਮਵਾਰ ਤੱਕ ਹੜਤਾਲ ਖਤਮ ਕਰਨ ਲਈ ਕਿਹਾ —–

Create your website at WordPress.com
Get started
search previous next tag category expand menu location phone mail time cart zoom edit close