ਸੱਚ ਸੁਣਨ ਤੋ ਆਕੀ ਹੋਈ ਕਾਂਗਰਸ ਸਰਕਾਰ, ਪੱਤਰਕਾਰਾ ਤੇ ਕਰਵਾ ਰਹੀ ਆ ਅੱਤਿਆਚਾਰ।

↔️ਕਾਗਰਸ਼ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾ ਨੂੰ ਹੁਣ ਸੱਚ “ਅੱਕ ਦੇ ਦੁੱਧ ” ਤੋ ਵੀ ਕੌੜਾ ਲੱਗਦਾ….ਅਕਾਲੀ ਸਰਕਾਰ ਵਿਰੁੱਧ ਧੂੰਆਧਾਰ ਤੇ ਧੜੱਲੇ ਨਾਲ ਲਿਖਣ ਵਾਲੇ ਪੱਤਰਕਾਰਾ ਤੇ ਕਦੇ ਅਜਿਹਾ ਨਹੀ ਸੀ ਹੋਇਆ ਜੋ ਅੱਜ ਕਾਂਗਰਸ ਸਰਕਾਰ ਕਰ ਰਹੀ ਹੈ। ਹਲਕੇ ਦੇ ਮੰਤਰੀ ਸਟੇਜਾਂ ਤੇ ਝੂਠੀਆਂ ਕਸਮਾਂ ਖਾ ਖਾ ਜਨਤਾ ਨੂੰ ਗੁੰਮਰਾਹ ਕਰਦੇ ਰਹਿੰਦੇ ਨੇ ਅਸੀ ਕਦੇ ਕਿਸੇ ਤੇ ਝੂਠਾਂ ਪਰਚਾਂ ਦਰਜ਼ ਨਹੀ ਕਰਵਾਇਆ……..ਪਰ ਕਈ ਕਾਂਗਰਸੀ ਮੰਤਰੀ ਤਾਂ ਕਮੀਨਗੀ ਦੀਆਂ ਹੱਦਾਂ ਪਾਰ ਕਰ ਗਏ। ਹੁਣ ਆਏ ਦਿਨ ਪੱਤਰਕਾਰਾਂ ਨਾਲ ਪੁਲਿਸ ਦੀ ਧੱਕੇਸ਼ਾਹੀ ਦੀਅਾਂ ਘਟਨਾਵਾਂ ‘ਚ ਦਿਨੋ ਦਿਨ ਵਾਧਾ ਹੋ ਰਿਹਾ ਹੈ।

ਬਠਿੰਡਾ (ਦਲਜੀਤ ਸਿੰਘ ਸਿਧਾਣਾ)

↔️ਚੰਡੀਗੜ ਤੇ ਮੋਹਾਲੀ ਤੋ ਪਹਿਰੇਦਾਰ ਦੇ ਜਿਲਾਂ ਇੰਚਾਰਜ ਮੇਜਰ ਸਿੰਘ ਪੰਜਾਬੀ ਨੂੰ ਏਐਸਆਈ ਓਮ ਪ੍ਰਕਾਸ਼ ਅਤੇ ਅਮਰ ਨਾਥ ਨੇ ਧੱਕੇ ਨਾਲ ਪਹਿਲੇ ਫੇਸ ਦੇ ਥਾਣੇ ਲਿਜਾ ਕੇ ਬੇਰਹਿਮੀ ਨਾਲ ਕੁੱਟਿਆ| ਪੱਤਰਕਾਰ ਦੀ ਗਲਤੀ ਸਿਰਫ ਐਨੀ ਕੁ ਹੈ ਕਿ ਉਹਨੇ ਗੁਰਦੁਅਾਰਾ ਸਾਹਿਬ ਦੇ ਕਿਸੇ ਵਿਵਾਦ ਵਿੱਚ ਪੁਲਿਸ ਵੱਲੋ ਗਿਰਫਤਾਰ ਕੀਤੇ ੲਿੱਕ ਵਿਅਕਤੀ ਦੀ ਵੀਡੀਓ ਬਣਾ ਕੇ ੳੁਹਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਸੀ। ਪੱਤਰਕਾਰ ਭਾੲੀਚਾਰੇ ਨੂੰ ਅਜਿਹੇ ਮਾਮਲੇ ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ,ਅਜੇ ਕੁਝ ਦਿਨ ਪਹਿਲਾਂ ਹੀ ਚੰਡੀਗੜ ਤੋ ਪੰਜਾਬੀ ਟ੍ਰਿਬਿੳੂਨ ਦੇ ੲਿੱਕ ਸੀਨੀਅਰ ਪੱਤਰਕਾਰ ਨਾਲ ਪੁਲਿਸ ਵਧੀਕੀ ਦੀਅਾਂ ਚਰਚਾਵਾਂ ਰਹੀਅਾਂ ਹਨ ਜਦੋ ਕਿ ਦੁਅਾਬੇ ਅਤੇ ਮਾਝੇ ,ਮਾਲਵੇ ਦੇ ਪਤਰਕਾਰਾਂ ਨੂੰ ਵੀ ਪੁਲਿਸ ਨੇ ਝੂਠੇ ਕੇਸਾਂ ਵਿਚ ੳੁਲ੍ਝਾ ਕੇ ਪੱਤਰਕਾਰਾਂ ਦੀਅਾਂ ਸੱਚੀਅਾਂ ਕਲਮਾਂ ਦਬਾਉਣ ਦਾ ਯਤਨ ਕੀਤਾ ਹੈ।ਇੰਨਾਂ ਹੀ ਨਹੀ ਕਾਂਗਰਸ ਦੇ ਮੰਤਰੀਆ ਨੇ ਆਪਣੇ ਚਮਚਿਆ ਰਾਹੀ ਪੱਤਰਕਾਰਾ ਤੇ ਹਮਲੇ ਕਰਵਾਉਣ ਤੋ ਇਲਾਵਾਂ ਆਪਣੇ ਕੌਲੀ ਚੱਟ ਫਰਜੀ ਪੱਤਰਕਾਰ ਪੈਦਾ ਕਰ ਲਏ ਹਨ। ਅਜਿਹੇ ਟੁੱਕੜਬੋਚ ਪੱਤਰਕਾਰ ਸੱਚੀਆ ਸੁੱਚੀਆ ਤੇ ਨਿਧੱੜਕ ਕਲਮਾ ਨੂੰ ਪੁਲੀਸ ਦੀ ਮਦਦ ਨਾਲ ਖਤਮ ਕਰਨ ਤੇ ਤੁਲੇ ਹੋਏ ਹਨ।